ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸੰਬੰਧਿਤ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਪਰਿਵਾਰ CCTV ਰਿਕਾਰਡਿੰਗ ਲੈਣ ਲਈ ਝੂਨੀਰ ਪਹੁੰਚਿਆ। ਦੱਸ ਦਈਏ ਕਿ ਦੀਪਕ ਟੀਨੂੰ ਇੱਕ ਬੈਂਕ ਦੇ ਉੱਪਰ ਬਣੇ ਗੈਸਟ ਹਾਊਸ ਤੋਂ ਫ਼ਰਾਰ ਹੋਇਆ ਦੱਸਿਆ ਜਾ ਰਿਹਾ ਹੈ। ਬੈਂਕ ਵੱਲੋਂ ਪਹਿਲਾ ਤਾਂ ਸੀਸੀਟੀਵੀ ਰਿਕਾਰਡਿੰਗ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਰ ਐਸ ਐਚ ਓ ਝੁਨੀਰ ਦੇ ਕਹਿਣ 'ਤੇ ਸੀਸੀਟੀਵੀ ਰਿਕਾਰਡਿੰਗ ਬੈਂਕ ਵੱਲੋਂ ਦੇ ਦਿੱਤੀ ਗਈ ਸਿੱਧੂ ਦੇ ਪਰਿਵਾਰਿਕ ਮੈਂਬਰਾ ਅਨੁਸਾਰ ਉਹਨਾਂ 6 ਹੋਰ ਕੈਮਰਿਆਂ ਦੀ ਵੀ ਰਿਕਾਰਡਿੰਗ ਲੈ ਲਈ ਹੈ। ਉਨ੍ਹਾਂ ਕਿਹਾ ਕੇ ਅਸੀਂ ਹੋਣ ਰਿਕਾਰਡਿੰਗ ਦੇਖਣ ਤੋਂ ਬਾਅਦ ਹੀ ਕੁਝ ਦੱਸ ਸਕਾਂਗੇ।